ਫਤਿਹਗੜ੍ਹ ਚੂੜੀਆਂ 27 ਮਈ (ਪੰਕਜ ਪਾਂਧੀ ) ਧੰਨ ਧੰਨ ਬਾਬਾ ਰੱਤਾ ਪੀਰ ਜੀ ਦਾ ਮੇਲਾ ਹਲਕਾ ਅਜਨਾਲਾ ਦੇ ਪਿੰਡ ਮੋਹਨ ਭੰਡਾਰੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 4 ਜੂਨ ਦਿਨ ਸ਼ਨੀਵਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੇਲੇ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਪੰਨੂ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਇਸ ਦਰ ਤੇ ਆਉਣ ਵਾਲਿਆਂ ਦੀਆਂ ਹਰ ਮੁਰਾਦ ਪੂਰੀ ਹੁੰਦੀ ਹੈ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਇੱਥੇ ਪਹੁੰਚ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ
ਅੱਗੇ ਬੋਲਦਿਆਂ ਪ੍ਰਬੰਧਕਾਂ ਦੱਸਿਆ ਕਿ ਇੱਥੇ ਪੰਜਾਬ ਦੇ ਨਾਮਵਰ ਗਾਇਕ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ ਉਨ੍ਹਾਂ ਦੱਸਿਆ ਇੱਥੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ ਅਤੇ ਗੁਰੂ ਦਾ ਲੰਗਰ ਵੀ ਇੱਥੇ ਪਹੁੰਚੀਆਂ ਸੰਗਤਾਂ ਨੂੰ ਛਕਾਇਆ ਜਾਵੇਗਾ ਦਸ ਦੇਈਏ ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਇੱਥੇ ਆਉਣ ਤੇ ਹਰ ਸ਼ਰਧਾਲੂ ਦੀ ਹਰ ਮੁਰਾਦ ਇੱਥੇ ਪੂਰੀ ਹੁੰਦੀ ਹੈ।ਇਸ ਮੌਕੇ ਤੇ ਸਰਦਾਰ ਪੰਨੂ ਤੋਂ ਇਲਾਵਾ ਪਲਵਿੰਦਰ ਸਿੰਘ ਪੰਨੂ ‘ਕੁਲਜੀਤ ਸਿੰਘ ਪੰਨੂ ,ਰਛਪਾਲ ਸਿੰਘ ਪਾਲੀ ਬੋਹੜ ਵਾਲਾ,ਰਾਜਬੀਰ ਹੈਪੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।