( ਪੰਕਜ ਪਾਂਧੀ ) ਬੱਕਰੀ ਪਾਲਣ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਮਾਨਸੈਂਡਵਾਲ ਪਸ਼ੂ ਡਿਸਪੈਂਸਰੀ ਵਿਖੇ ਇਕ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਅੱਜ ਨੋਡਲ ਅਫਸਰ ਡਾ ਜੀਵਨਜੋਤ ਕੌਰ ਨੇ ਦਿੰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਕੈਂਪ ਡਿਪਟੀ ਡਾਇਰੈਕਟਰ ਡਾ ਸ਼ਾਮ ਸਿੰਘ ਦੀਆਂ ਦਿਸ਼ਾ ਨਿਰਦੇਸ਼ ਹੇਠ ਪਿੰਡ ਮਾਨਸੈਂਡਵਾਲ ਦੀ ਪਸ਼ੂ ਡਿਸਪੈਂਸਰੀ ਵਿਚ ਮਿਤੀ 24 ਮਈ ਤੋਂ ਲਗਾਇਆ ਜਾ ਰਿਹਾ ਹੈ ਜੋ ਕਿ ਇਹ ਟ੍ਰੇਨਿੰਗ ਕੈਂਪ 26 ਤਰੀਕ ਨੂੰ ਸਮਾਪਤ ਹੋਏਗਾ ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਵਿਚ ਡਿਪਟੀ ਡਾਇਰੈਕਟਰ ਡਾ ਸ਼ਾਮ ਸਿੰਘ ਜੀ ਉਚੇਚੇ ਤੌਰ ਉੱਤੇ ਪਹੁੰਚ ਰਹੇ ਹਨ ਇਸ ਦਰਮਿਆਨ ਨੋਡਲ ਅਫਸਰ ਡਾ ਜੀਵਨਜੋਤ ਕੌਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਦਰਮਿਆਨ ਅਖੀਰਲੇ ਦਿਨ ਟ੍ਰੇਨਿੰਗ ਦੇ ਸਰਟੀਫਿਕੇਟ ਵੀ ਵੰਡੇ ਜਾਣਗੇ, ਇਸ ਲਈ ਟ੍ਰੇਨਿੰਗ ਤੇ ਆਉਣ ਵਾਲੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਦੋ ਫੋਟੋਆਂ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਪਹੁੰਚਣ । ਆਖ਼ਰ ਵਿੱਚ ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਰੋਜ਼ਾਨਾ ਸਵੇਰੇ 10 ਵਜੇ ਤੋਂ 12 ਤਕ ਲਗਾਈ ਜਾ ਰਹੀ ਹੈ ਸੋ ਵੱਧ ਤੋਂ ਵੱਧ ਲੋਕ ਇਸ ਦਾ ਫ਼ਾਇਦਾ ਲੈਣ

By DTI